ਭਗਤ ਸਿਆਂ! ਐਤਕੀਂ ਤਾਂ ਤੈਨੂੰ ਤੇਰੇ 'ਆਪਣਿਆਂ' ਨੇ 23 ਮਾਰਚ ਤੋਂ 17 ਦਿਨ ਪਹਿਲਾਂ ਹੀ ਫਾਂਸੀ 'ਤੇ ਟੰਗਤਾ....।

(23 ਮਾਰਚ 2012 'ਤੇ ਵਿਸ਼ੇਸ਼)
ਲਿਖਤੁਮ,
ਤੇਰਾ ਪੋਤਰਿਆਂ ਵਰਗਾ ਛੋਟਾ ਵੀਰ।
ਪੜ੍ਹਤੁਮ,
ਦੇਸ਼ ਦੇ ਲੋਕਾਂ ਲਈ ਫਾਂਸੀ ਦੇ ਫ਼ੰਦੇ 'ਤੇ ਝੂਟ ਜਾਣ ਵਾਲਾ ਪਰਮਗੁਣੀ ਸ਼ਹੀਦ ਭਗਤ ਸਿੰਘ।
ਪਿਆਰੇ ਵੀਰ, ਅੱਜ ਤੂੰ ਵੀ ਆਪਣੀ ਸ਼ਹਾਦਤ 'ਤੇ ਪਛਤਾਵਾ

ਨਵੇਂ ਸਾਲ 'ਤੇ ਸੱਚੀਆਂ ਸੁਣਾਵੇ ਭੀਰੀ.......!

ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)
ਮੋਬਾ:- 0044 75191 12312
ਨਵਾਂ ਸਾਲ ਚੜ੍ਹਨ 'ਚ ਇੱਕ ਦਿਨ ਬਾਕੀ ਸੀ। ਹਰ ਕੋਈ ਗਿਣਤੀਆਂ ਮਿਣਤੀਆਂ 'ਚ ਰੁੱਝਿਆ ਹੋਇਆ ਸੀ। ਕੋਈ ਆਵਦੀ ਉਮਰ ਦੇ ਵਧਦੇ ਜਾ ਰਹੇ ਵਰ੍ਹਿਆਂ ਤੋਂ ਚਿੰਤਤ ਸੀ, ਕੋਈ ਅਕਾਲ ਚਲਾਣਾ ਕਰ ਗਿਆਂ ਦੇ ਵਿਛੋੜੇ ਦੇ ਵਰ੍ਹਿਆਂ ਨੂੰ ਯਾਦ ਕਰ ਰਿਹਾ ਸੀ। ਕੋਈ ਕਿਸੇ ਤੋਂ ਵਿੱਛੜ ਕੇ ਲੰਘੇ ਸਮਿਆਂ ਨੂੰ ਯਾਦ ਕਰ ਕਰ ਉਹਨਾਂ ਪਲਾਂ 'ਚ ਇੱਕ ਹੋਰ ਵਰ੍ਹੇ ਦੇ ਜੁੜ ਜਾਣ

ਸਕੇ ਪਿਉ 'ਤੇ ਵੀ ਯਕੀਨ ਨਾ ਕਰਨ ਦਾ ਨਾਂਅ ਹੈ "ਰਾਜਨੀਤੀ"

ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)
ਧੰਨ ਐਂ ਰਾਜਨੀਤੀਏ ਤੂੰ..... ਜਿਹੜੀ ਨੇਤਾਵਾਂ ਨੂੰ ਥੁੱਕ ਕੇ ਚੱਟਣਾ ਵੀ ਸਿਖਾ ਦਿੰਨੀ ਏਂ ਤੇ ਪਿਛਲੇ ਵੇਲਿਆਂ Ḕਚ ਕੀਤੇ ਕਾਰਿਆਂ ਨੂੰ ਭੁਲਾ ਵੀ ਦਿੰਨੀਂ ਏਂ। ਪਤਾ ਨਹੀਂ ਕੀ ਘੋਲ ਕੇ ਪਿਆਉਨੀਂ ਏਂ ਕਿ ਜਿਸ ਦਿਨ ਆਮ ਬੰਦਾ ਤੇਰੇ ਅਧਿਕਾਰ ਖੇਤਰ 'ਚ ਆ ਗਿਆ, ਓਹ ਬੰਦਾ ਨਹੀਂ ਰਹਿੰਦਾ ਸਗੋਂ

ਕ੍ਰਿਸਮਿਸ 2011 'ਤੇ ਇੱਕ ਚਿੱਠੀ ਬਾਈ ਸੈਂਟੇ ਨੂੰ!

ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)
ਬਾਈ ਸੈਂਟਿਆ! ਮੈਨੂੰ ਇਹ ਤਾਂ ਪਤੈ ਕਿ ਤੂੰ ਗੋਰਿਆਂ ਦੀ ਧਰਤੀ ਦਾ ਅਜਿਹਾ ਕਾਲਪਨਿਕ ਪਾਤਰ ਹੈਂ ਜਿਸਨੂੰ ਸਾਰੇ ਹਾਜ਼ਰ ਨਾਜ਼ਰ ਮੰਨ ਕੇ ਕ੍ਰਿਸਮਿਸ ਦਾ ਦਿਨ ਤੇਰੇ ਨਾਲ ਅਠਖੇਲੀਆਂ ਕਰਕੇ ਮਨਾਉਂਦੇ ਹਨ। ਤੇਰੀ ਧਰਤੀ 'ਤੇ ਆ ਕੇ ਹਰ ਵੇਲੇ ਮਨ ਮੇਰੀ ਜਨਮ ਭੂਮੀ ਤੇ ਮੇਰੀ ਕਰਮ ਭੂਮੀ ਵਿਚਲੇ ਲੱਖਾਂ ਮੀਲਾਂ ਦੇ ਪਾੜੇ ਨੂੰ ਨਾਪਦਾ ਹੀ ਕਮਲਾ ਹੋਇਆ ਰਹਿੰਦੈ।

ਇਹਨੂੰ ਕਹਿੰਦੇ ਆ ਜਲੇਬੀਆਂ 'ਚ ਗੰਢਾ ਰੱਖਣਾ.......!

ਮਨਦੀਪ ਖੁਰਮੀ ਹਿੰਮਤਪੁਰਾ (ਇੰਗਲੈਂਡ)
ਪ੍ਰਦੇਸੀਂ ਬੈਠਿਆਂ ਨੂੰ ਜਦੋਂ 'ਆਪਣਿਆਂ' ਦੀ ਯਾਦ ਆਉਂਦੀ ਐ ਤਾਂ ਬਲਕਾਰ ਸਿੱਧੂ ਦੇ ਗਾਏ ਤੇ ਮੇਰੇ ਗੁਆਂਢੀ ਪਿੰਡ ਧੂੜਕੋਟ ਦੇ ਗੁਰਨਾਮ ਗਾਮਾ ਦੇ ਲਿਖੇ ਗੀਤ ਦੇ ਬੋਲ ਆਪ ਮੁਹਾਰੇ ਹੀ ਬੁੱਲ੍ਹਾਂ ਤੇ ਨੱਚਣ ਲੱਗ ਜਾਂਦੇ ਨੇ ਕਿ
"ਜਿਵੇਂ ਹੁੰਦਾ ਪ੍ਰਦੇਸੀ ਨੂੰ ਗਰਾਂ,
ਮੈਂ ਐਨਾ ਤੈਨੂੰ ਪਿਆਰ ਕਰਾਂ।"
ਅਜੇ ਫਰਵਰੀ 2008 'ਚ ਹੀ ਤਾਂ ਇੰਗਲੈਂਡ

ਇਹ ਮੇਰਾ ਵਿਸ਼ਵਾਸ਼ ਹੈ.....।

ਮਨਦੀਪ ਖੁਰਮੀ ਹਿੰਮਤਪੁਰਾ
ਮੇਰਿਆਂ ਪੈਰਾਂ ਨੂੰ ਮੁੱਦਤਾਂ ਤੋਂ,
ਜਿਸ ਮੰਜ਼ਿਲ ਦੀ ਤਲਾਸ਼ ਹੈ।
ਸੱਚੇ ਦਿਲੋਂ ਤੁਰਿਆ ਹਾਂ,

ਅਖੇ “ਜਿਹੜੀ ਕੁੜੀ ਕੋਲ ਨੈੱਟ ਆ, ਸਮਝੋ ਓਹ ਕੁੜੀ ਸੈੱਟ ਆ”…..?

ਮਨਦੀਪ ਖੁਰਮੀ ਹਿੰਮਤਪੁਰਾ
ਪਿਛਲੇ ਕੁੱਝ ਕੁ ਦਿਨਾਂ ਤੋਂ ਫੇਸਬੁੱਕ ‘ਤੇ ਦੋ ਤਿੰਨ ਪੰਜਾਬੀ ਗੀਤਾਂ ਦੀ ਕਾਫੀ ਚਰਚਾ ਚੱਲਦੀ ਆ ਰਹੀ ਹੈ। ਲੋਕਾਂ ਵੱਲੋਂ ਫੇਸਬੁੱਕ ਵਰਤਦੇ ਲੋਕਾਂ ਨੂੰ ਅਪੀਲਾਂ ਕੀਤੀਆਂ ਜਾ ਰਹੀਆਂ ਹਨ ਕਿ ਗੀਤਕਾਰੀ ਗਾਇਕੀ ਜ਼ਰੀਏ ‘ਗੰਦ’ ਪਾ ਰਹੇ ਅਨਸਰਾਂ ਨੂੰ ਨੱਥ ਪਾਈ ਜਾਵੇ। ਮੈਂ ਵੀ ਸੋਚਿਆ ਕਿ ਆਪਣੇ ਢੰਗ ਰਾਹੀਂ ਹੀ ਅਪੀਲ ਕੀਤੀ ਜਾਵੇ। ਪਹਿਲਾਂ ਹੀ ਇਹ ਦੱਸ ਦੇਵਾਂ ਕਿ ਮੈਨੂੰ ਪਤੈ ਕਿ ਇਹ ਸਤਰਾਂ ਪੜ੍ਹ ਕੇ ਕਈਆਂ ਦੇ ਢਿੱਡ ਪੀੜ ਹੋਊਗੀ ਤੇ ਕਈਆਂ ਦੇ ਚਲੂਣੇ ਵੀ ਲੜ੍ਹਣਗੇ, ਅਖੀਰ ਵਿੱਚ ਮੇਰੇ ਨਾਮ ਦੇ ਨਾਲ ਮੋਬਾਈਲ ਨੰਬਰ ਤੇ ਈਮੇਲ ਐੱਡਰੈੱਸ ਵੀ ਹੋਵੇਗਾ… ਧਮਕੀਆਂ ਦੇਣ ਵਾਲਿਆਂ ਨੂੰ ਮੱਥੇ ਹੱਥ ਰੱਖ ਕੇ ਉਡੀਕੂੰਗਾ ਨਾ ਕਿ ਵਾਹ ਵਾਹ ਕਰਨ ਵਾਲਿਆਂ ਨੂੰ। ਕਰੀਏ ਫਿਰ ਅਪੀਲ ਸ਼ੁਰੂ…?

ਪਰਮਗੁਣੀ ਭਗਤ ਸਿੰਘ ਦੇ ਸ਼ਹੀਦੀ ਦਿਨ ‘ਤੇ ਕੁਝ ਗੱਲਾਂ ਚਿੱਠੀ ਰਾਹੀਂ…!

ਲਿਖਤੁਮ,
ਤੇਰਾ ਛੋਟਾ ਵੀਰ।
ਵੀਰ ਭਗਤ ਸਿਆਂ, ਪੈਰੀਂ ਪੈਣਾ ਕਬੂਲ ਕਰੀਂ। ਮੈਂ ਤੈਨੂੰ ਵੀਰ ਤਾਂ ਕਹਿ ਦਿੱਤੈ ਪਰ ਦੁਚਿੱਤੀ ‘ਚ ਸੀ ਕਿ ਤੈਨੂੰ ਵੱਡੇ ਵੀਰ ਦੀ ਜਗ੍ਹਾ ਮੰਨ ਕੇ ਸੰਬੋਧਨ ਕਰਾਂ ਜਾਂ ਫਿਰ ਦਾਦੇ ਦੇ ਹਾਣ ਦਾ ਮੰਨ

ਮੈਂ, ਸਕੂਲ ਵਾਲੀ ਮਟੀ ਅਤੇ ਛੈਣੇ ਵਜਾਉਂਦੀਆਂ ਕਲਾਕਾਰ ਭੂਤਾਂ.....!

ਮਨਦੀਪ ਖੁਰਮੀ ਹਿੰਮਤਪੁਰਾ (ਇੰਗਲੈਂਡ)
ਮੋਬਾ:- 0044 75191 12312

ਮੈਨੂੰ ਆਪਣੇ ਹੀ ਪਿੰਡ ਦੇ ਪ੍ਰਾਇਮਰੀ ਸਕੂਲ 'ਚ ਇੱਕ ਅਧਿਆਪਕ ਵਜੋਂ ਸੇਵਾ ਕਰਨ ਦਾ ਕੁਝ ਕੁ ਅਰਸਾ ਮੌਕਾ ਨਸੀਬ ਹੋਇਆ। ਪਿੰਡ ਦੇ ਤਿੰਨ ਸਰਕਾਰੀ ਸਕੂਲਾਂ 'ਚੋਂ ਇੱਕੋ ਇੱਕ ਅੰਦਰਲਾ

ਸੁਖਦ ਨਹੀਂ ਰਿਹਾ ਪਿੰਡ ਵੱਲ ਪਹਿਲੀ ਫੇਰੀ ਦਾ ਸਫ਼ਰ।

ਮਨਦੀਪ ਖੁਰਮੀ ਹਿੰਮਤਪੁਰਾ
28 ਅਕਤੂਬਰ 2008 ਨੂੰ ਪਿੰਡ ਜਾਣ ਲਈ ਵਹੀਰਾਂ ਘੱਤਣੀਆਂ ਸਨ। ਇੰਗਲੈਂਡ ਦੇ ਸਮੇਂ ਅਨੁਸਾਰ ਰਾਤ (ਸਵੇਰ) ਦੇ ਇੱਕ ਵਜੇ ਘਰੋਂ ਏਅਰਪੋਰਟ ਲਈ ਚਾਲੇ ਪਾਉਣੇ ਸਨ। ਪਿੰਡ ਜਾਣ

ਵਿਅੰਗ- ਭੀਰੀ ਅਮਲੀ ਦੀਆਂ ਬਾਬੇ 'ਸੈਂਟੇ' ਨੂੰ ਅਰਜਾਂ...

ਮਨਦੀਪ ਖੁਰਮੀ ਹਿੰਮਤਪੁਰਾ
ਕ੍ਰਿਸਮਿਸ ਦੀਆਂ ਛੁੱਟੀਆਂ ‘ਚ ਇੰਗਲੈਂਡ ਤੋਂ ਪਿੰਡ ਆਇਆ ਨੰਬਰਦਾਰਾਂ ਦਾ ਛੋਟਾ ਮੁੰਡਾ ਸਤਵਿੰਦਰ ਫਾਟਕਾਂ ਤੋਂ ਡਰੀ ਗਾਂ ਵਾਂਗ ਓਪਰਾ ਓਪਰਾ ਜਿਹਾ ਝਾਕਦਾ ਫਿਰਦਾ ਸੀ। ਕਈ ਸਾਲਾਂ ਬਾਦ ਆਏ

ਸੁਣੀਂ ਮਾਲਕਾ! ਮੇਰੀ ਕੂਕ ਪਪੀਹੇ ਵਾਲੀ.....

ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)
ਗੁਰੂ ਜੀ ਬੜੇ ਚਿਰ ਦਾ ਦਿਲ ਕਰਦਾ ਸੀ ਕਿ ਤੁਹਾਨੂੰ ਮੇਰਾ ਮਤਲਬ ਕਿ ਪ੍ਰਿਥਮ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਆਵਦੇ ਦਿਲ 'ਚ ਉੱਠਦੇ ਉਬਾਲ ਲਿਖ ਕੇ ਚਿੱਠੀ ਪਾਈ

ਕਿਵੇਂ ਕਹਾਂ.... ਦੀਵਾਲੀ ਦੀਆਂ ਮੁਬਾਰਕਾਂ!

ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)
ਕਹਿੰਦੇ ਹਨ ਕਿ 'ਜੀਹਦੀ ਕੋਠੀ ਦਾਣੇ, ਓਹਦੇ ਕਮਲੇ ਵੀ ਸਿਆਣੇ।' ਜਿਸਨੇ ਵੀ ਇਸ ਕਹਾਵਤ ਦੀ ਘਾੜ੍ਹਤ ਘੜੀ ਹੋਵੇਗੀ, ਬੜੀ ਵੱਡੀ ਖੋਪੜੀ ਦਾ ਮਾਲਕ ਹੋਣੈ। ਕਿਉਂਕਿ ਉਸਦੇ ਦਿਮਾਗ ਦੀ

2010 ਦੀ ਵਿਸਾਖੀ ‘ਤੇ ਦਸਮੇਸ਼ ਪਿਤਾ ਨਾਲ ਕੁਝ ਗੱਲਾਂ...

ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)
ਲਿਖ-ਤੁਮ,
“ਹਉ ਅਪਰਾਧੀ ਗੁਨਹਗਾਰ ਹਉ ਬੇਮੁਖ ਮੰਦਾ।।”
ਪੜ੍ਹ-ਤੁਮ,
ਬਹੁਤ ਬਹੁਤ ਬਹੁਤ

ਇੱਕ ਖ਼ਤ....ਪੰਜਾਬੀ ਗਾਇਕੀ 'ਚ 'ਬੁਰੀ ਤਰ੍ਹਾਂ' ਛਾ ਚੁੱਕੀ 'ਕੁਆਰੀ ਬੀਬੀ' ਦੇ ਨਾਂ ।

ਮਨਦੀਪ ਖੁਰਮੀ ਹਿੰਮਤਪੁਰਾ
ਭਾਈ ਕੁੜੀਏ...! ਬੜੀ ਦੇਰ ਤੋਂ ਤੇਰੇ ਵੱਲੋਂ ਗਾਇਕੀ ਦੇ ਨਾਂਅ 'ਤੇ ਪਾਈ ਜਾਂਦੀ ਕਾਵਾਂ ਰੌਲੀ ਨੂੰ ਸੁਣਦਾ ਆ ਰਿਹਾ ਹਾਂ। ਕੋਈ ਵਿਸ਼ਾ ਨਹੀਂ ਛੱਡਿਆ ਤੂੰ ਮਾਂ ਦੀਏ ਧੀਏ, ਗਾਉਣ ਵੱਲੋਂ । ਪਹਿਲਾਂ

"ਅੱਗ ਲੱਗੀ ਜਗਰਾਵੀਂ,ਧੂੰਆਂ ਨਿਕਲੇ ਬੋਪਾਰਾਵੀਂ" ਬਨਾਮ ਪੰਜਾਬ!

ਮਨਦੀਪ ਖੁਰਮੀ ਹਿੰਮਤਪੁਰਾ
ਅਜੋਕੇ ਪੰਜਾਬ ਦੇ ਉਲਝੇ ਸਮਾਜਿਕ ਤਾਣੇ ਬਾਣੇ 'ਤੇ ਠੰਢਾ ਜਿਹਾ ਹਾਉਕਾ ਲਏ ਬਗੈਰ ਕੁਝ ਵੀ ਨਹੀਂ ਕੀਤਾ ਜਾ ਸਕਦਾ। ਜਦ ਸੋਚਾਂ ਦੇ ਘੋੜੇ ਆਪਣੀ ਜੰਮਣਭੂਮੀ ਵੱਲ ਭੱਜਦੇ ਹਨ ਤਾਂ ਧਾਹ ਜਿਹੀ

ਹਾਲ- ਏ- ਸਾਊਥਾਲ ਸਿਆਸਤ

ਮਨਦੀਪ ਖੁਰਮੀ ਹਿੰਮਤਪੁਰਾ
6 ਮਈ ਨੂੰ ਹੋਣ ਜਾ ਰਹੀਆਂ ਇੰਗਲੈਂਡ ਦੀਆਂ ਪਾਰਲੀਮਾਨੀ ਚੋਣਾਂ ਵਿਸ਼ਵ ਭਰ 'ਚ ਬੈਠੇ ਪੰਜਾਬੀਆਂ ਲਈ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ ਕਿਉਂਕਿ ਇੰਗਲੈਂਡ ਵਸੇ ਪੰਜਾਬੀ ਵੀ

ਕਤਲ ਸਾਧੂ ਸਿੰਘ ਤਖਤੂਪੁਰਾ ਦਾ ਨਹੀਂ,ਲੋਕਤੰਤਰ ਦਾ ਹੈ!

ਮਨਦੀਪ ਖੁਰਮੀ ਹਿੰਮਤਪੁਰਾ
ਸਾਧੂ ਸਿੰਘ ਤਖਤੂਪੁਰਾ ਬੇਸ਼ੱਕ ਮੋਗਾ ਜਿਲ੍ਹੇ ਦੀ ਤਹਿਸੀਲ ਨਿਹਾਲ ਸਿੰਘ ਵਾਲਾ ਦੇ ਪਿੰਡ ਤਖਤੂਪੁਰਾ ਦਾ ਹੀ ਜੰਮਪਲ ਸੀ ਪਰ ਜਿੱਥੇ ਅੱਜ ਉਸਨੂੰ ‘ਲੋਕ ਨਾਇਕ’ ਜਾਂ ‘ਕਿਸਾਨ ਲਹਿਰ ਦਾ

ਭਗਤ ਸਿੰਘ ਵੈਲੀ, ਲਫੰਗਾ ਜਾਂ ਕਾਤਲ ਨਹੀਂ...ਸਗੋਂ 'ਅਧਿਐਨ-ਪਸੰਦ' ਚੇਤੰਨ ਨੌਜਵਾਨ ਸੀ!

ਮਨਦੀਪ ਖੁਰਮੀ ਹਿੰਮਤਪੁਰਾ
ਭਗਤ ਸਿੰਘ ਕੁੰਢੀਆਂ ਮੁੱਛਾਂ ਜਾਂ ਸਿਰ ਲੜ ਛੱਡਵੀਂ ਪੱਗ ਬੰਨ੍ਹਦੇ ਨੌਜਵਾਨ ਦਾ ਹੀ ਨਾਂ ਨਹੀਂ ਸੀ। ਭਗਤ ਸਿੰਘ ਸਿਰ ਤਿਰਛੀ ਟੋਪੀ ਲੈਂਦੇ ਕਿਸੇ ਫਿਲਮੀ ਕਲਾਕਾਰਾਂ ਵਾਂਗ ਨਜਰੀਂ ਪੈਂਦਾ ਨੌਜਵਾਨ ਵੀ

ਹੇ ਪੰਜਾਬ ਦੇ 'ਸਿਆਣੇ' ਲੀਡਰੋ! ਆਪਣੀ ਸੋਚ ਦਾ ਆਪਣੇ ਹੱਥੀਂ ਜਨਾਜ਼ਾ ਨਾ ਕੱਢੋ..।

ਮਨਦੀਪ ਖੁਰਮੀ ਹਿੰਮਤਪੁਰਾ
ਬੇਚਾਰਾ ਪੰਜਾਬ ਹੁਣ ਸਿਰਫ ਕਹਿਣ ਨੂੰ ਹੀ ‘ਰੰਗਲਾ ਪੰਜਾਬ’ ਜਾਂ ਭਾਰਤ ਨਾਂ ਦੀ ਮੁੰਦਰੀ ਵਿਚਲਾ ਨਗ ਰਹਿ ਗਿਆ ਹੈ ਪਰ ਪੰਜਾਬ ਦਾ ਹਾਲ ਕੋਈ ਚੰਗਾ ਨਜ਼ਰ ਨਹੀਂ ਆ ਰਿਹਾ

ਲੱਕੜ ਦਾ ਮੁੰਡਾ, ਨਾ ਰੋਵੇ ਨਾ ਦੁੱਧ ਮੰਗੇ......

ਮਨਦੀਪ ਖੁਰਮੀ ਹਿੰਮਤਪੁਰਾ
ਕਿਉਂ ਦੇਖਿਐ ਕਿਤੇ ਲੱਕੜ ਦਾ ਮੁੰਡਾ? ਜਿਹੜਾ ਨਾ ਰੋਵੇ ਤੇ ਨਾ ਦੁੱਧ ਮੰਗੇ। ਬਈ ਮਿੱਤਰੋ ਥੋਡੇ ਵਾਂਗੂੰ ਮੈਨੂੰ ਵੀ ਨਹੀਂ ਸੀ ਪਤਾ ਕਿ ਕੋਈ ਮੁੰਡਾ ਲੱਕੜ ਦਾ ਵੀ ਹੋ ਸਕਦੈ। ਬੜਿਆਂ ਤੋਂ ਪੁੱਛਿਆ

ਇੰਝ ਰਿਹਾ ਮੇਰਾ ਜਹਾਜ਼ ਦਾ ਪਹਿਲਾ 'ਹੂਟਾ'....

ਮਨਦੀਪ ਖੁਰਮੀ ਹਿੰਮਤਪੁਰਾ
ਵਿਆਹ ਹੋਣ ਤੋਂ ਬਾਦ ਐਸਾ ਕੱਦੂ ‘ਚ ਤੀਰ ਵੱਜਾ ਕਿ ਡੇਢ ਮਹੀਨੇ ਦੇ ਵਕਫੇ ‘ਚ ਹੀ ਇੰਗਲੈਂਡ ਲਈ ਪਰਮਾਨੈਂਟ ਸੈਟਲਮੈਂਟ ਵੀਜਾ ਮਿਲ ਗਿਆ। ਬੇਸ਼ੱਕ ਹਰ ਕਿਸੇ ਨੂੰ ‘ਬਾਹਰ’

ਸਾਊਥਾਲ- ਜਿੱਥੇ ਆਪਣਿਆਂ ਨੂੰ 'ਆਪਣੇ' ਹੀ ਕਰਨ ਹਲਾਲ਼...!

ਮਨਦੀਪ ਖੁਰਮੀ ਹਿੰਮਤਪੁਰਾ
ਜਿੱਥੇ ਮਨੁੱਖ ਨੂੰ ਇਸ ਧਰਤੀ 'ਤੇ ਸਾਹ ਲੈ ਰਹੇ ਸਮੁੱਚੇ ਜੀਵਾਂ 'ਚੋਂ ਉੱਤਮ ਮੰਨਿਆ ਗਿਆ ਹੈ, ਸਭ ਤੋਂ ਉੱਤਮ ਬੁੱਧੀ ਦਾ ਮਾਲਕ ਕਿਹਾ ਜਾਂਦਾ ਹੈ ਉੱਥੇ ਮਨੁੱਖ ਵੱਲੋਂ ਨਿੱਜੀ ਹਿੱਤਾਂ ਦੀ ਪੂਰਤੀ ਲਈ

ਵਿਅੰਗ- ਮਾਰਤੇ ਓਏ ਇੰਗਲੈਂਡ ਵਾਲੇ ਫੁੱਫੜ ਜੀ ਦੀ "ਓ ਕੇ" ਨੇ....

ਮਨਦੀਪ ਖੁਰਮੀ ਹਿੰਮਤਪੁਰਾ
ਸਾਡੇ ਸਾਰਿਆਂ ਦੇ ਪੈਰ ਧਰਤੀ ਤੇ ਨਹੀਂ ਸੀ ਲੱਗ ਰਹੇ ਕਿਉਂਕਿ ਸਾਡੀ ਭੂਆ ਅਤੇ ਫੁੱਫੜ ਜੀ ਇੰਗਲੈਂਡ ਤੋਂ ਜੋ ਆ ਰਹੇ ਸਨ। ਮੇਰੀ ਸੁਰਤ ਸੰਭਲਣ ਤੋਂ ਤਕਰੀਬਨ 12-13 ਸਾਲਾਂ ਮਗਰੋਂ ਆ

ਮੈਂ ਤਾਂ ਆਵਦੇ ‘ਪਸਤੌਲ’ ਦੇ ਤਲੇ ਲੁਆਉਣ ਲੱਗਿਆਂ ....

ਮਨਦੀਪ ਖੁਰਮੀ ਹਿੰਮਤਪੁਰਾ
ਬੱਸ ਅੱਡੇ ਵਾਲੇ ਪਿੱਪਲ ਹੇਠਾਂ ਪਿਆ ਤਖਤਪੋਸ਼ ਰੰਗ-ਬਰੰਗੀਆਂ ਰੂਹਾਂ ਦੇ ਦਰਸ਼ਨ ਕਰਦਾ ਰਹਿੰਦਾ। ਕਦੇ ਪਾਰਲੀਮੈਂਟ ਵਾਂਗ ਉਸਾਰੂ ਬਹਿਸ ਹੁੰਦੀ, ਕਦੇ ਹਾਸਿਆਂ ਦੀਆਂ ਫੁਹਾਰਾਂ ਫੁੱਟਦੀਆਂ

ਆਤਮ ਹੱਤਿਆ ਨਹੀਂ..... ਪ੍ਰਾਪਤੀ ਦੇ ਰਾਹ ਪੈ ਵੇ ਲੋਕਾ

ਮਨਦੀਪ ਖੁਰਮੀ ਹਿੰਮਤਪੁਰਾ
ਪਿਆਰੇ ਪੰਜਾਬ ਤੋਂ ਆਉਂਦੀ ਹਰ ਠੰਢੀ ਤੱਤੀ ਹਵਾ ਅਖਬਾਰਾਂ ਰਾਹੀਂ ਮਨ ਉੱਪਰ ਆਪਣਾ ਅਸਰ ਕਰਦੀ ਰਹਿੰਦੀ ਹੈ। ਰਾਜਨੀਤੀਵਾਨਾਂ ਵੱਲੋਂ ਕੀਤੀ ਜਾਂਦੀ ਇੱਕ ਦੂਜੇ ਦੀ ਕੁੱਤ ਪੋਹ ਤੋਂ ਲੈ ਕੇ ਕਤਲਾਂ,

ਸਾਵਧਾਨ ਮਿੱਤਰੋ!! ਕਿਤੇ 'ਯੂ.ਕੇ.' ਵੀ 'ਆਸਟਰੇਲੀਆ' ਨਾ ਬਣਜੇ....।

ਮਨਦੀਪ ਖੁਰਮੀ ਹਿੰਮਤਪੁਰਾ
ਇੰਗਲੈਂਡ ਦੀ ਧਰਤੀ 'ਤੇ ਪ੍ਰਵਾਸ ਕਰਨ ਜਾ ਰਹੇ ਮੇਰੀ ਪੂਜਣਯੋਗ ਧਰਤੀ ਦੇ ਜੰਮਪਲ ਵੀਰੋ!....... ਕਿਸੇ ਬੇਗਾਨੇ ਦੀ ਗੁਲਾਮੀ ਕਰਨ ਲਈ ਹਰ ਪੈਰ ਮਜ਼ਬੂਰੀ 'ਚ ਹੀ ਉੱਠਦੈ। ਮੈਥੋਂ

ਤੇਰਾ ਨਾਂ

ਮਨਦੀਪ ਖੁਰਮੀ ਹਿੰਮਤਪੁਰਾ
ਤੇਰਾ ਨਾਂ ਚੱਲੇ
ਮੇਰੇ ਨਾਂ ਦੇ ਨਾਲ।
ਜਿਵੇਂ ਧੁੱਪ ਚਲਦੀ