ਅਖੇ “ਜਿਹੜੀ ਕੁੜੀ ਕੋਲ ਨੈੱਟ ਆ, ਸਮਝੋ ਓਹ ਕੁੜੀ ਸੈੱਟ ਆ”…..?

ਮਨਦੀਪ ਖੁਰਮੀ ਹਿੰਮਤਪੁਰਾ
ਪਿਛਲੇ ਕੁੱਝ ਕੁ ਦਿਨਾਂ ਤੋਂ ਫੇਸਬੁੱਕ ‘ਤੇ ਦੋ ਤਿੰਨ ਪੰਜਾਬੀ ਗੀਤਾਂ ਦੀ ਕਾਫੀ ਚਰਚਾ ਚੱਲਦੀ ਆ ਰਹੀ ਹੈ। ਲੋਕਾਂ ਵੱਲੋਂ ਫੇਸਬੁੱਕ ਵਰਤਦੇ ਲੋਕਾਂ ਨੂੰ ਅਪੀਲਾਂ ਕੀਤੀਆਂ ਜਾ ਰਹੀਆਂ ਹਨ ਕਿ ਗੀਤਕਾਰੀ ਗਾਇਕੀ ਜ਼ਰੀਏ ‘ਗੰਦ’ ਪਾ ਰਹੇ ਅਨਸਰਾਂ ਨੂੰ ਨੱਥ ਪਾਈ ਜਾਵੇ। ਮੈਂ ਵੀ ਸੋਚਿਆ ਕਿ ਆਪਣੇ ਢੰਗ ਰਾਹੀਂ ਹੀ ਅਪੀਲ ਕੀਤੀ ਜਾਵੇ। ਪਹਿਲਾਂ ਹੀ ਇਹ ਦੱਸ ਦੇਵਾਂ ਕਿ ਮੈਨੂੰ ਪਤੈ ਕਿ ਇਹ ਸਤਰਾਂ ਪੜ੍ਹ ਕੇ ਕਈਆਂ ਦੇ ਢਿੱਡ ਪੀੜ ਹੋਊਗੀ ਤੇ ਕਈਆਂ ਦੇ ਚਲੂਣੇ ਵੀ ਲੜ੍ਹਣਗੇ, ਅਖੀਰ ਵਿੱਚ ਮੇਰੇ ਨਾਮ ਦੇ ਨਾਲ ਮੋਬਾਈਲ ਨੰਬਰ ਤੇ ਈਮੇਲ ਐੱਡਰੈੱਸ ਵੀ ਹੋਵੇਗਾ… ਧਮਕੀਆਂ ਦੇਣ ਵਾਲਿਆਂ ਨੂੰ ਮੱਥੇ ਹੱਥ ਰੱਖ ਕੇ ਉਡੀਕੂੰਗਾ ਨਾ ਕਿ ਵਾਹ ਵਾਹ ਕਰਨ ਵਾਲਿਆਂ ਨੂੰ। ਕਰੀਏ ਫਿਰ ਅਪੀਲ ਸ਼ੁਰੂ…?

ਦੋਸਤੋ, ਪਹਿਲਾ ਗੀਤ ਸੀ ਕਿਸੇ ਵੇਲੇ ਕੁੜੀ ਨੂੰ ‘ਕੰਜਰੀ’ ਸ਼ਬਦ ਨਾਲ ਸੰਬੋਧਨ ਕਰਕੇ ਛੜਿਆਂ ਦੇ ਟੱਟੂ ‘ਤੇ ਚੜ੍ਹਾ ਕੇ ਬਾਦ “ਬੋਲੋ ਤਾਰਾ ਰਾਰਾ” ਕਹਿਣ ਵਾਲੇ ਇੱਕ ਦਲੇਰ ਪੁਰਸ਼ ਦਾ …. ਜਿਸਨੂੰ ਅਸੀਂ ਬੇਅਣਖੇ ਪੰਜਾਬੀਆਂ ਨੇ ਬਰਦਾਸ਼ਤ ਕਰ ਲਿਆ। ਸਾਡੇ ਬੇਅਣਖੇ ਹੋਣ ਦਾ ਸਬੂਤ ਮਿਲਣ ‘ਤੇ ਉਸਦਾ ਹੌਸਲਾ ਵੀ ਇੰਨਾ ਕੁ ਵਧਿਆ ਕਿ ਹੁਣ ਉਸਦਾ ‘ਟੱਟੂ’ ‘ਗੋੜਾ’ ਜਾਣੀਕਿ ‘ਘੋੜਾ’ ਬਣ ਗਿਐ। ਇਸ ਕਮਅਕਲ ਨੂੰ ਨਾ ਤਾਂ ਉਸ ਦੇ ਟੱਟੂ ਨਾਲ ਕੋਈ ਲੈਣ ਦੇਣ ਸੀ ਤੇ ਹੀ ਹੁਣ ਘੋੜੇ ਨਾਲ ਹੈ ਪਰ ਦੁੱਖ ਇਸ ਗੱਲ ਦਾ ਹੋਇਆ ਕਿ ਇਸ “ਘੋੜਾ” ਗੀਤ ਦੇ ਵੀਡੀਓ ‘ਚ ਉਸਦਾ ਬਾਂਹ ਉੱਪਰ ਚੁੱਕਣ ਦਾ ਅਰਥ ਇਹੀ ਲਿਆ ਜਾ ਸਕਦੈ ਕਿ ਮੈਂ ਹੁਣ ਤੱਕ ਜਿੰਨਾ ਗੰਦ ਪਾਇਐ ਜਾਂ ਹੁਣ ਪਊਂਗਾ, ਤੁਸੀ ਪੰਜਾਬੀ ਮਾਂ ਬੋਲੀ ਨੂੰ ਮਾਂ ਕਹਿਣ ਵਾਲਿਉ… ਮੇਰਾ ਕੀ ਫੜ੍ਹ ਲਿਆ? (ਇਹ ਸਤਰਾਂ ਮੇਰੀ ਸਕੀ ਭੈਣ ਵੀ ਜਰੂਰ ਪੜ੍ਹੇਗੀ ਸੋ ਜੇ ਕਿਸੇ ਨੂੰ ਚੁਭਣ ਤਾਂ ਮਾਫੀ ਚਾਹੂੰਗਾ।) ਇਸ ਗੀਤ ਦੀ ਵੀਡੀਓ ਦੇਖੋਗੇ ਤਾਂ ਸਿਰਫ ਓਹ ਐਕਸ਼ਨ ਹੀ ਨਜ਼ਰ ਆਉਂਦੈ ਕਿਸੇ ਚੰਗੀ ਸ਼ਬਦਾਵਲੀ ਦੀ ‘ਬੋਲੋ ਤਾਰਾ ਰਾਰਾ’ ਵਾਂਗ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ। ਹੁਣ ਗੱਲ ਕਰੀਏ ਦੂਜੇ ਗੀਤ ਦੀ…. ਜਿਸਨੂੰ ਲਿਖਿਆ ਹੈ “ਪਾਣੀ ਡੂੰਘੇ ਹੋਣ ਕਾਰਨ ਝੋਨਾ ਨਾ ਲਾਉਣ” ਅਤੇ ਜਵਾਬ ‘ਚ ਕੁੜੀ ਵੱਲੋਂ “ਲੀੜੇ ਧੋਣ ਦੇ ਬਹਾਨੇ ਮੋਟਰ ‘ਤੇ ਆਉਣ” ਦਾ ਜਵਾਬ ਦੇਣ ਵਾਲੇ ਗੀਤ ਦੇ ਰਚੇਤਾ ਗੀਤਕਾਰ ਸਾਹਿਬ ਨੇ। ਇਸ ਮਹਾਨ ਕਲਮ ਨੇ ਪਹਿਲਾਂ ਇੰਨੇ ਕੁ ਉੱਚ ਸੋਚ ਦਾ ਸਬੂਤ ਦਿੰਦੇ ਗੀਤ ਲਿਖੇ ਕਿ ਪੰਜਾਬ ਦੀਆਂ ਕੁੜੀਆਂ ਦਾ ਜਿਉਣਾ ਦੁੱਭਰ ਹੋ ਗਿਐ। ਪਰ ਅਸੀਂ ਐਨੇ ਬੇਅਣਖੇ ਹਾਂ ਕਿ ਇੱਕ ਪਾਸੇ ਤਾਂ ਭਰੂਣ ਹੱਤਿਆ ਖਿਲਾਫ ਮੁਹਿੰਮਾਂ ਦੀ ਜੈ-ਜੈਕਾਰ ਕਰ ਰਹੇ ਹਾਂ ਦੂਜੇ ਪਾਸੇ ਅਜਿਹੇ ਗੰਦ ਨੂੰ ਆਪਣੇ ਸਮਾਜ ਦਾ ਹਿੱਸਾ ਬਣਨ ਲਈ ਹਰੀ ਝੰਡੀ ਦੇਈ ਜਾ ਰਹੇ ਹਾਂ। ਦੁੱਖ ਇਸ ਗੱਲ ਦਾ ਹੈ ਕਿ ਆਪਣੇ ਆਪ ਨੂੰ ਪੰਜਾਬ ਪ੍ਰੇਮੀ ਅਤੇ ਪੰਜਾਬੀ ਮਾਂ ਬੋਲੀ ਦੇ ਪੁੱਤ ਅਖਵਾਉਣ ਅਤੇ ਸਾਹਿਤਕ ਸੰਸਥਾਵਾਂ ਰਾਹੀਂ ਆਪਣੀਆਂ ਪ੍ਰਧਾਨਗੀਆਂ ਲਈ ਲੜ੍ਹਨ ਅਤੇ ਆਪਣੀ ਹਉਮੈ ਨੂੰ ਪੱਠੇ ਪਾਉਂਦੇ ਰਹਿਣ ਵਾਲੇ ‘ਅਖੌਤੀ ਬੁੱਧੀਜੀਵੀਆਂ’ ਜਾਂ ਕਿਸੇ ਸੂਝਵਾਨ ਪੱਤਰਕਾਰ ਨੇ ਸਿਵਾਏ ‘ਛਿੱਟੇ’ ਮਾਰਨ ਦੇ ਕਦੇ ਇਹ ਸਵਾਲ ਪੁੱਛਣ ਦੀ ਜੁਅਰਤ ਨਹੀਂ ਕੀਤੀ ਕਿ ਕੀ ਤੁਸੀਂ ਆਪਣਾ ਫਲਾਣਾ ਗੀਤ ਆਪਣੀ ਧੀ ਜਾਂ ਭੈਣ ਨੂੰ ਸੁਣਾਇਆ ਹੈ? ਜੇ ਇਹ ਗੱਲਾਂ ਪੁੱਛਣ ਦੀ ਸ਼ੁਰੂਆਤ ਕੀਤੀ ਹੁੰਦੀ ਤਾਂ ਇਹ ਨੌਬਤ ਨਾ ਆਉਂਦੀ ਕਿ ਗੀਤਕਾਰ ਸਾਬ੍ਹ ਇਹ ਕਹਿ ਉੱਠਦੇ ਕਿ “ਜਿਸ ਕੁੜੀ ਕੋਲ ਨੈੱਟ ਆ, ਸਮਝੋ ਓਹ ਕੁੜੀ ਸੈੱਟ ਆ।” ਪਹਿਲੀ ਬੇਨਤੀ ਐਸੇ ਆਈਡੀਆ ਮਾਰਕਾ ਗੀਤਾਂ ਰਾਹੀਂ ਫੋਕੀ ਵਾਹ ਵਾਹ ਅਖਵਾਉਣ ਦੇ ਚੱਕਰ ‘ਚ ਸ਼ਬਦੀ ਚਗਲਪੁਣੇ ਦੇ ਰਾਹ ਤੁਰੇ ਗੀਤਕਾਰ ਗਾਇਕ ਵੀਰਾਂ ਨੂੰ…. ਕਿ ਕੁੱਝ ਤਾਂ ਸੋਚੋ। ਘੱਟੋ ਘੱਟ ਇਹ ਹੀ ਸੋਚੋ ਕਿ ਕਿਸੇ ਸਮਾਜ ਦੀ ਬਿਹਤਰੀ ਤੇ ਚੜ੍ਹਦੀ ਕਲਾ ਲਈ ਕੁੜੀ ਦਾ ਸਾਖਰ ਹੋਣਾ ਬਹੁਤ ਜਰੂਰੀ ਹੈ। ਨਹੀਂ ਤਾਂ ਸਹੁਰਿਉਂ ਪੇਕੇ ਜਾਣ ਵਾਲੀ ਬੱਸ ਦਾ ਰੂਟ-ਬੋਰਡ ਵੀ ਨਹੀਂ ਪੜ੍ਹਨਾ ਆਉਂਦਾ। ਸਰਕਾਰਾਂ ਤਾ ਕੁੜੀਆਂ ਨੂੰ ਸ਼ਬਦੀ ਗਿਆਨ ਦੇ ਨਾਲ ਨਾਲ ਸਕੂਲਾਂ ਵਿੱਚ ਪੰਜਵੀਂ ਜਮਾਤ ਤੋਂ ਹੀ ਕੰਪਿਊਟਰ ਗਿਆਨ ਦੇਣ ਲਈ ਯਤਨਸ਼ੀਲ ਹਨ ਤਾਂ ਜੋ ਉਹ ਵੀ ਇੱਕ ਮੁੱਠੀ ‘ਚ ਸਮੇਟੀ ਪਈ ਦੁਨੀਆ ਨੂੰ ਇੰਟਰਨੈੱਟ ਜ਼ਰੀਏ ਦੇਖ ਸਕਣ। ਇਹ ਦੇਖ ਸਕਣ ਕਿ ਦੁਨੀਆ ਕਿੱਥੇ ਵਸਦੀ ਹੈ? ਪਰ ਤੁਸੀਂ ਇਹ ਕਿਉਂ ਪੁੱਠਾ ਗੇੜਾ ਦੇ ਰਹੇ ਹੋ ਕਿ ਕੁੜੀਆਂ ਨੂੰ ਇਹ ਹੀ ਪਤਾ ਨਾ ਲੱਗੇ ਕਿ ਭਗਤੇ ਤੋਂ ਭਦੌੜ ਨੂੰ ਕਿਹੜੀ ਬੱਸ ਜਾਂਦੀ ਐ? ਇਸ ਗੀਤ ਨੇ ਬਹੁਤ ਮਨ ਦੁਖੀ ਕੀਤੈ ਕਿਉਂਕਿ ਜੇ ਮੁੰਡੇ ਸਹੂਲਤਾਂ ਦਾ ਫਾਇਦਾ ਲੈ ਸਕਦੇ ਹਨ ਫਿਰ ਕੁੜੀਆਂ ਕਿਉਂ ਨਹੀ? ਹੋ ਸਕਦੈ ਕਿ ਤੁਸੀਂ ਇਸ ਗੀਤ ਰਾਹੀਂ ਆਪਣੀ ਕਿਸੇ ਪਰਿਵਾਰਕ ਦੁੱਖ ਤਕਲੀਫ ਦਾ ਵਰਨਣ ਕਰਨਾ ਚਾਹਿਆ ਹੋਵੇ ਪਰ ਵੀਰੋ ਇਹ ਸਮੁੱਚੇ ਪੰਜਾਬ ਦੀਆਂ ਕੁੜੀਆਂ ਦੇ ਪੱਖ ਵਿੱਚ ਨਹੀਂ ਹੈ, ਜਿਸ ਵਿੱਚ ਤੁਹਾਡੀਆਂ ਆਪਣੀਆਂ ਧੀਆਂ ਭੈਣਾਂ ਵੀ ਹਨ। ਸਿਰਫ ਪੈਸੇ ਲਈ ਅਜਿਹੇ ਚਗਲ ਕੰਮਾਂ ਦੇ ਭਾਗੀਦਾਰ ਨਾ ਬਣੋ ਕਿ ਕੁੜੀਆਂ ਦੀਆਂ ਦੁਰ-ਅਸੀਸਾਂ ਖੱਟ ਲਓ। ਪੈਸੇ ਤਾਂ ਕੰਜਰੀਆਂ ਕੋਲ ਬਥੇਰੇ ਹੁੰਦੇ ਹਨ ਪਰ ਲੋਕ ਉਹਨਾਂ ਦਾ ਪ੍ਰਛਾਵਾਂ ਵੀ ਆਪਣੇ ਜੁਆਕਾਂ ‘ਤੇ ਪੁਆਉਣਾ ਚੰਗਾ ਨਹੀਂ ਸਮਝਦੇ। ਇਹ ਨਾ ਹੋਵੇ ਕਿ ਕੱਲ੍ਹ ਨੂੰ ਤੁਹਾਡੇ ਨੇੜਲੇ ਵੀ ਇਹ ਕਹਿ ਕੇ ਪਾਸਾ ਵੱਟ ਜਾਣ ਕਿ “ਛੱਡ ਯਾਰ ਐਸੇ ਲੰਡੂ ਬੰਦੇ ਨੂੰ ਕੀ ਮਿਲਣੈ, ਜਿਹੜਾ ਕੁੜੀਆਂ ਦੇ ਗਲ ‘ਤੇ ‘ਗੂਠਾ ਰੱਖ ਕੇ ਬਹਿ ਗਿਐ।” ਤੁਸੀਂ ਵੀ ਤਾਂ ਸਾਡੇ ਭਰਾ ਹੋ, ਸਾਡੀਆਂ ਧੀਆਂ ਭੈਣਾਂ ਨੂੰ ਵੀ ਆਪਣੀਆਂ ਸਮਝੋ ਜੇ ਅਸੀਂ ਤੁਹਾਡੀਆਂ ਨੂੰ ਆਪਣੀਆਂ ਸਮਝ ਰਹੇ ਹਾਂ। ਜੇ ਤੁਸੀਂ ਆਪਣੀਆਂ ਧੀਆਂ, ਭੈਣਾਂ ਜਾਂ ਮਾਵਾਂ ਦਾ ਸਤਿਕਾਰ ਚਾਹੁੰਦੇ ਹੋ ਤਾ ਪਹਿਲਾਂ ਦੂਜਿਆਂ ਦੀਆਂ ਨੂੰ ਆਪਣੀਆਂ ਸਮਝਣ ਦੀ ‘ਗਲਤੀ’ ਕਰੋ। ਗੱਲ ਕਰ ਰਿਹਾ ਸੀ ਇੰਟਰਨੈੱਟ ਕਰਾਂਤੀ ਦੀ… ਜੇ ਇੱਕ ਕੁੜੀ ਇੰਟਰਨੈੱਟ ਵਰਤਦੀ ਕਿਸੇ ਮੁੰਡੇ ਨਾਲ ਪੇਚਾ ਪਾਈ ਬੈਠੀ ਹੈ ਇਸ ਦਾ ਮਤਲਬ ਇਹ ਤਾਂ ਨਹੀਂ ਲਿਆ ਜਾ ਸਕਦਾ ਕਿ ਤੁਹਾਡੀਆਂ ‘ਤੇ ਸਾਡੀਆਂ ਕੁੜੀਆਂ ਵੀ ਇੰਟਰਨੈੱਟ ਵਰਤ ਕੇ ਮੁੰਡਿਆਂ ਨਾਲ ‘ਸੈੱਟ’ ਹਨ। ਬਚੋ ਬਚੋ ਬਚੋ ਬਾਬਿਉ ਬਚੋ…. ਲੋਕ ਕੱਲ੍ਹ ਨੂੰ ਤੁਹਾਡੇ ਮੂੰਹ ‘ਚ ਉਂਗਲਾਂ ਇਸ ਕਰਕੇ ਦੇਣਗੇ ਕਿ ਇਹਨਾਂ ਗਾਇਕਾਂ ਗੀਤਕਾਰਾਂ ਦੇ ਘਰੀ ਵੀ ਨੈੱਟ ਲੱਗੇ ਹੋਏ ਹਨ। ਕਿੰਨੀ ਖੁਬਸੂਰਤੀ ਨਾਲ ਘਰ ਦਾ ਸੱਚ ਬਿਆਨ ਕੀਤੈ। ਇਸ ਰਗੜੇ ‘ਚ ਤੁਹਾਡੀ ਧੀ-ਭੈਣ ਦੇ ਕਿਰਦਾਰ ‘ਤੇ ਵੀ ਉਂਗਲ ਉੱਠ ਸਕਦੀ ਹੈ। ਘੱਟੋ ਘੱਟ ਆਪਣੇ ਪਰਿਵਾਰ ਦੀ ਇੱਜ਼ਤ ਤਾਂ ਦਾਅ ‘ਤੇ ਨਾ ਲਾਓ।

ਹੁਣ ਮੁੱਕਦੀ ਗੱਲ ਕਰੀਏ ਪੰਜਾਬ ਦੇ ਮੇਰੇ ਵਰਗੇ ਅਨੇਕਾਂ ਹੀ ਉਹਨਾਂ ਬੇਅਣਖਿਆਂ ਬਾਰੇ ਜਿਹੜੇ ਕੱਲ੍ਹ ਨੂੰ ਇਹਨਾਂ ਗੀਤਾਂ ਦੇ ਮਾਰਕੀਟ ਵਿੱਚ ਆਉਣ ‘ਤੇ ਮੋਬਾਈਲਾਂ ਦੀਆਂ ਰਿੰਗ ਟੋਨਾਂ ਵੀ ਬਣਾ ਲੈਣਗੇ ਪਰ ਇਹ ਭੁੱਲ ਜਾਣਗੇ ਕਿ ਇਹਨਾਂ ਗੀਤਾਂ ਵਿਚਲੀ ਸ਼ਬਦਾਵਲੀ ਸਾਡੀ ਧੀ ਜਾਂ ਭੈਣ ਨੂੰ “ਚਗਲ” ਦਿਖਾਉਣ ਦੀ ਕੋਈ ਕਸਰ ਨਹੀਂ ਛੱਡ ਰਹੀ। ਮਿੱਤਰੋ ਬੇਸ਼ੱਕ ਵਿਦੇਸ਼ ‘ਚ ਹਾਂ ਪਰ ਦਿਲ ਪੰਜਾਬ ‘ਚ ਵਸਦਾ ਹੋਣ ਕਰਕੇ ਇੱਕ ਹੇਰਵੇ ਵੱਸ ਹੀ ਇਹ ਸਤਰਾ ਲਿਖ ਰਿਹਾ ਹਾਂ ਮੈਥੋਂ ਤੁਹਾਡੇ ਵਾਂਗੂੰ ‘ਚੱਲ ਹੋਊ’ ਨਹੀਂ ਕਿਹਾ ਗਿਆ। ਜੇ ਅੱਜ ਇੱਕ ਕੁੜੀ ਨੂੰ ਬਿੰਬ ਬਣਾ ਕੇ ਕੁੜੀ ਦਾ ਲੱਕ ਮਿਣਿਆ ਜਾ ਰਿਹਾ ਹੈ ਜਾਂ ਗੀਤਾਂ ਰਾਹੀਂ ਹੀ ਕੁੜੀ ਦਾ ਭਾਰ ਤੋਲਿਆ ਜਾ ਰਿਹਾ ਹੈ ਤਾਂ ਇਹਨਾਂ ਦੇ ਵਧ ਰਹੇ ਹੌਸਲਿਆਂ ਕਾਰਨ ਉਹ ਦਿਨ ਵੀ ਦੂਰ ਨਹੀਂ ਕਿ ਗੀਤਾਂ ਵਿੱਚ ਸ਼ਰੇਆਮ ਇਹ ਸੁਣਨ ਨੂੰ ਮਿਲੂਗਾ ਕਿ “ਫਲਾਣਾ ਸਿਉਂ ਦੀ ਨਿੱਕੀ ਕੁੜੀ ਫਲਾਣੀ ਕੌਰ ਦਾ ਲੱਕ ਐਨਾ ਤੇ ਭਾਰ ਐਨਾ”। ਉਸ ਦਿਨ ਤੁਹਾਡੀਆਂ ਧੀਆਂ ਭੈਣਾਂ ਤੁਹਾਨੂੰ ਚੂੜੀਆਂ ਪਹਿਨਾਉਣ ਕਾਬਿਲ ਜਰੂਰ ਹੋਣਗੀਆਂ ਕਿ “ਲਓ ਪਿਤਾ ਜੀ..ਲਓ ਵੀਰ ਜੀ ਆਹ ਪਹਿਨ ਲਓ। ਇਹ ਹੁਣ ਸਾਡੇ ਲਈ ਨਹੀਂ ਸਗੋਂ ਤੁਹਾਡੇ ਜਿਆਦਾ ਫੱਬਣਗੀਆਂ।” ਕੀ ਜਵਾਬ ਹੋਵੇਗਾ ਸਾਡੇ ਸਭ ਕੋਲ? ਆਓ ਇਸ ਤਰ੍ਹਾਂ ਦੇ ਹਾਲਾਤਾਂ ਦੀ ਨੌਬਤ ਆਉਣ ਤੋਂ ਪਹਿਲਾਂ ਹੀ ਸਾਡੇ ਸੂਬੇ ਦੀ ਸੱਭਿਆਚਾਰਕ ਫ਼ਿਜ਼ਾ ‘ਚ ਸ਼ਬਦੀ ਜ਼ਹਿਰਾਂ ਘੋਲ ਕੇ ਰਿਸ਼ਤਿਆਂ ਦੀ ਪਵਿੱਤਰਤਾ ਨੂੰ ਪਲੀਤ ਕਰਨ ਦੇ ਰਾਹ ਤੁਰੇ ਹੱਥਾਂ ਨੂੰ ਸਮਝਾ ਬੁਝਾ ਕੇ ਸਮਾਜ ਦੀ ਭਲਾਈ ਲਈ ਲਿਖਣ ਵਾਸਤੇ ਪ੍ਰੇਰਿਤ ਕਰੀਏ ਜੇ ਫਿਰ ਵੀ ਪਿਆਰ ਨਾਲ ਨਾ ਸਮਝਣ ਤਾਂ ਇੱਕ ਤਰੀਕਾ ਹੋਰ ਵੀ ਹੈ। ਕਿਉਂ ਸੁਣਾਵਾਂ…? ਲਓ ਸੁਣੋ, ਜੇ ਫਿਰ ਵੀ ਪਿਆਰ ਨਾਲ ਨਾ ਸਮਝਣ ਤਾਂ ਆਓ ਉਸ ਗਾਇਕ ਸਾਬ੍ਹ ਜਾਂ ਗੀਤਕਾਰ ਸਾਬ੍ਹ ਦੇ ਘਰ ਦੇ ਦਰਵਾਜ਼ੇ ‘ਤੇ ਪੰਜ ਸੱਤ ਧੀਆਂ ਨੂੰ ਨਾਲ ਲੈ ਕੇ ਹੀ ਧਰਨਾ ਮਾਰ ਦੇਈਏ। ਧਰਨੇ ਦੌਰਾਨ ਉਸੇ ਗਾਇਕ ਸਾਬ੍ਹ ਦੇ ਗੀਤ ਸਪੀਕਰ ਰਾਹੀਂ ਉੱਚੀ ਉੱਚੀ ਵੱਜ ਰਹੇ ਹੋਣ…। ਸੋਚ ਕੇ ਦੇਖੋ ਕਿ ਆਹ ਫਾਰਮੂਲਾ ਕਿਵੇਂ ਰਹੂ? ਬਾਕੀ ਰਹੀ ਗੱਲ ਇਸ ਬਦਮਗਜ਼ ਦੀ… ਤੁਸੀਂ ਇਹ ਨਾ ਸੋਚਿਉ ਕਿ ਆਪ ਵਿਦੇਸ਼ ਬੈਠਾ ਸਾਨੂੰ ਪੰਪ ਮਾਰੀ ਜਾਂਦੈ… ਮੈਂ ਵਾਅਦਾ ਕਰਦਾਂ ਪੰਜਾਬ ਦੀਆਂ ਧੀਆਂ-ਭੈਣਾਂ ਨਾਲ ਜੇ ਕੋਈ ਵੀ ਅਜਿਹਾ ਗਾਇਕ ਗੀਤਕਾਰ ਜੋ ਤੁਹਾਡੀ ਪਤ ਉਧੇੜਨ ਦੇ ਰਾਹ ਤੁਰਿਆ ਹੋਇਆ ਹੈ, ਮੈਨੂੰ ਟੱਕਰ ਗਿਆ ਜਾਂ ਰੇਡੀਓ, ਟੈਲੀਵਿਜ਼ਨ ‘ਤੇ ਦੇਖ ਲਿਆ ਤਾਂ ਐਸੀ ਤਸੱਲੀ ਕਰਵਾਊਂ ਕਿ…….!

7 comments:

  1. eho jehe geetkara da farh ke kutapa lahna chaida aea.. huh .. ehna geetkara ne tan eho jehe halat kr ditte ne ki asi apnne family ch baith k gane v nhi sun skde..ik tym hunda c jado sare ikathe ho k tv agge baith k doordarshan te chitrahaar shuru hon da intzaar krde ,, par aaj kal tan javak headphone jehe lagga ke ik passe baith jande.. ik tan ah Tv serials ne gaah paa rkhia aea te duja eho jehe gayak te geetkaar aapni kanjar karri pakande rehndea,,, dasso je sadde wargia kuria vicharia computer on krdiya te ehoo jehe ganne sun k sade ghrdia de dimag ch pata ni ki ghumda rehnda.. sanu smj nhi anndi kriye te ki kriye ................reply

    ReplyDelete
  2. ਪਟਵਾਰਨ ਜੀ, ਸਤਿ ਸ੍ਰੀ ਅਕਾਲ, ਬਹੁਤ ਖੁਸ਼ੀ ਹੋਈ ਕਿ ਕਿਸੇ ਕੁੜੀ ਨੇ ਟਿੱਪਣੀ ਕੀਤੀ ਹੈ। ਸਾਨੂੰ ਮਾਣ ਹੈ ਕਿ ਤੁਸੀਂ ਪੰਜਾਬ ਦੀ ਪਹਿਲੀ ਔਰਤ 'ਪਟਵਾਰੀ' ਬਣੋਗੇ। ਲੋਕਾਂ 'ਚ ਜਾਣਾ ਪੈਣਾ ਹੈ। ਸ਼ੇਰ ਬਣਨਾ ਪਊ...। ਜੇ ਕਰੀਏ ਦਾ ਸਵਾਲ ਹੈ ਤਾਂ ਜਿਸ ਦਿਨ ਕੋਈ ਵੀ ਅਜਿਹਾ ਗਾਇਕ ਵੀਰ ਸਾਹਮਣੇ ਮਿਲ ਜਾਵੇ ਤਾਂ ਸਿੱਧੇ ਮੱਥੇ ਹੀ ਆਹ ਸਵਾਲ ਕਰ ਦੇਣਾ ਜਾਂ ਫਿਰ ਮੇਰਾ ਫੋਨ ਨੰਬਰ ਮਿਲਾ ਕੇ ਫੋਨ ਸਿੱਧਾ ਓਹਦੇ ਕੰਨ ਨੂੰ ਲਾ ਦੇਣਾ...। ਪਰ ਬੇਹਤਰ ਇਹੀ ਰਹੇਗਾ ਕਿ ਤੁਸੀਂ ਖੁਦ ਸਵਾਲ ਕਰਨ ਯੋਗ ਬਣੋ....। ਇੱਕ ਗੱਲ ਹੋਰ ਆਪਣੇ ਸਵਾਲਾਂ ਨੂੰ ਇੱਕ ਬਿਆਨ ਦਾ ਰੂਪ ਦੇ ਕੇ ਤੁਸੀਂ ਆਪਣੇ ਨਾਮ 'ਤੇ ਵੱਖ ਵੱਖ ਅਖ਼ਬਾਰਾਂ ਦੇ ਪੱਤਰਕਾਰਾਂ ਨੂੰ ਦਿਉ.. ਫਿਰ ਦੇਖਿਉ ਕਿ ਕਿਵੇਂ ਲਹਿਰ ਬਣਦੀ ਐ। ਕੁੜੀਆਂ ਨੂੰ ਇਕੱਠੀਆਂ ਕਰ ਕੇ.... ਇਹੋ ਜਿਹੇ ਗੰਦ ਖਿਲਾਫ਼ ਆਵਾਜ਼ ਉਠਾਓ,.... ਫੇਰ ਹੀ ਗੱਲ ਬਣੂ...ਪਤਾ ਲੱਗ ਗਿਆ ਨਾ ਹੁਣ ਕਿ ਕੀ ਕਰਨਾ ਹੈ?

    ReplyDelete
  3. bhot wadiya likhya bhaaji.ett putto singer nikal rahe hun.singer v ajehe jina nu singri da ura aera ni pta..te apne songs nu hit kraun lai boht ghatiya kism di sbdawali use karde ne......aise singer de geet sun k Uni sharm kise shareef bande nu Red Light area cross karde ni aundi jini ena de gaane sun k aundi aa.....22 ji appa tuhade naal haan .tuhadi gal naal bilkul sehmat haan.aise singers da ta kuj karna he pena kush...

    ReplyDelete
  4. 22 ji sat shiri akaal. tuhade wallon likhea ik ik shabd sach hai. aj de chagal geetkaaran nd singers nu inj e nath paayi ja sakdi hai.god bless u bro .
    rab kare tusi hamesha inj he nidhadak hoke sach likhde raho.........gurveer singh cheema(barnala)

    ReplyDelete
  5. 22 g sat shri akal g 22 g tusi jo v likhia a sab sach a tusi a likh ka bahut vdia kam kita a y g asi tera naal a tusi a bahut vdia kam kita a
    balwinder singh sidhu [tallewal]

    ReplyDelete
  6. 22 g sat sri akal .....22 g sara lekh pad k kuj sanu eh pata chalya k vakya hi punjabi gayaki ch eni lacharta wad chuki a k hun bardaashat ton kam bahar hunda ja riha.....hun ena gaykaan te geetkaara nu sabak sikhaun da wela a gaya.....

    ReplyDelete
  7. theek a bai mandeep ji changi khub thap keti
    kujh ta sochnge

    tera veer jagtar sandhu

    ReplyDelete