ਇਹ ਮੇਰਾ ਵਿਸ਼ਵਾਸ਼ ਹੈ.....।

ਮਨਦੀਪ ਖੁਰਮੀ ਹਿੰਮਤਪੁਰਾ
ਮੇਰਿਆਂ ਪੈਰਾਂ ਨੂੰ ਮੁੱਦਤਾਂ ਤੋਂ,
ਜਿਸ ਮੰਜ਼ਿਲ ਦੀ ਤਲਾਸ਼ ਹੈ।
ਸੱਚੇ ਦਿਲੋਂ ਤੁਰਿਆ ਹਾਂ,
ਮਿਲ ਜਾਵੇਗੀ,
ਇਹ ਮੇਰਾ ਵਿਸ਼ਵਾਸ਼ ਹੈ।
ਮੇਰਿਆਂ ਪੈਰਾਂ ਨੂੰ.............।
- ਔਖੇ ਰਾਹਾਂ 'ਤੇ ਚਲਦਿਆਂ ਚਲਦਿਆਂ,
ਕਈ ਮੀਤ ਬਣੇ ਗਮਖ਼ਾਰ ਬਣੇ।
ਜਦ ਹਾਲਾਤਾਂ ਦੇ ਝੱਖੜ ਝੁੱਲੇ,
ਵਿਛੋੜੇ ਜਿਉਣ ਦਾ ਆਧਾਰ ਬਣੇ।
ਬੀਤੇ ਪਲਾਂ ਨੂੰ ਹਿੱਕ 'ਚ ਸਮੋਇਆ,
ਕਿਉਂਕਿ ਹਰ ਪਲ ਹੀ ਖ਼ਾਸ ਹੈ।
ਮੇਰਿਆਂ ਪੈਰਾਂ ਨੂੰ.............।
- ਜਿੰਨਾ ਓਹਦੇ ਲਈ ਮੈਂ ਤੜਫਦਾਂ,
ਓਹਨੂੰ ਵੀ ਤਾਂ ਮੇਰੀ ਖਿੱਚ ਹੋਣੀ।
ਓਹ ਵੀ ਤਾਂ ਮੇਰੇ ਲਈ ਬਣੀ ਏ,
ਓਹਦੀ ਸੁਤਾ ਵੀ ਮੇਰੇ ਵਿੱਚ ਹੋਣੀ।
ਇਹ ਦੂਰੀ ਵੀ ਆਪਣੇ ਆਪ ਵਿੱਚ,
ਵੱਖਰਾ ਹੀ ਬਣਵਾਸ ਹੈ।
ਮੇਰਿਆਂ ਪੈਰਾਂ ਨੂੰ.............।
-ਫਿਰ ਦੁਆ ਕਰਾਂ ਕਿ ਓਹ ਨਾ ਹੀ ਮਿਲੇ,
ਜੇ ਮਿਲ ਗਈ ਤਾਂ ਮੈਂ ਰੁਕ ਜਾਵਾਂਗਾ।
ਤੜਫ ਵਿੱਚ ਹੀ ਹਾਂ ਹਰਿਆ ਭਰਿਆ,
ਤੜਫ ਮੁੱਕੀ ਤਾਂ ਸੁੱਕ ਜਾਵਾਂਗਾ।
"ਖੁਰਮੀ" ਇਹ ਮੰਨ ਕੇ ਤੁਰਿਆ ਹੀ ਚੱਲ,
ਕਿ ਉਹ ਤਾਂ ਹਰ ਪਲ ਤੇਰੇ ਪਾਸ ਹੈ।
ਮੇਰਿਆਂ ਪੈਰਾਂ ਨੂੰ.............।

No comments:

Post a Comment